ਚੰਡੀਗੜ੍ਹ — 'ਸਟਰੇਚ ਮਾਰਕ' ਇਕ ਇਸ ਤਰ੍ਹਾਂ ਦੀ ਸਮੱਸਿਆ ਹੈ ਜੋ ਔਰਤਾਂ ਨੂੰ ਪਤਲੇ ਹੋਣ ਤੋਂ ਬਾਅਦ ਜਾਂ ਫਿਰ ਗਰਭ ਅਵੱਸਥਾ ਤੋਂ ਬਾਅਦ ਪੈਂਦੇ ਹਨ। 'ਸਟਰੇਚ ਮਾਰਕ' ਤੋਂ ਛੁਟਕਾਰਾ ਪਾਉਣਾ ਸੋਖਾ ਨਹੀਂ ਪਰ ਫਿਰ ਵੀ ਅਸੀਂ ਕੁਝ ਉਪਾਅ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਅਸਾਨੀ ਨਾਲ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਕੈਸਟਰ ਤੇਲ
ਕੈਸਟਰ ਤੇਲ 'ਸਟਰੇਚ ਮਾਰਕ' 'ਤੇ ਲਗਾ 'ਕੇ ਪਲਾਸਟਿਕ ਬੈਗ ਦੇ ਨਾਲ ਲਪੇਟ ਲਓ। ਹੁਣ ਗਰਮ ਪਾਣੀ ਨਾਲ ਅੱਧਾ ਘੰਟਾ ਸੇਕੋ ਅਤੇ ਹੋਲੀ-ਹੋਲੀ ਰਗੜੋ। ਕੁਝ ਹੀ ਦਿਨਾਂ 'ਚ ਗਾਇਬ ਹੋ ਜਾਣਗੇ ਇਹ 'ਸਟਰੇਚ ਮਾਰਕ'।
2. ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਨੂੰ ਥੋੜ੍ਹਾ ਗਰਮ ਕਰਕੇ 'ਸਟਰੇਚ ਮਾਰਕ' 'ਤੇ ਲਗਾ ਕੇ ਹਲਕੀ ਮਾਲਿਸ਼ ਕਰੋ। ਇਸ ਨਾਲ 'ਸਟਰੇਚ ਮਾਰਕ' ਦੂਰ ਹੋਣਗੇ ਅਤੇ ਖੂਨ ਦਾ ਦੌਰਾ ਵੀ ਤੇਜ਼ ਹੋਵੇਗਾ।
3. ਆਲੂ ਦਾ ਜੂਸ
ਆਲੂ ਖਰਾਬ ਹੋਈ ਚਮੜੀ ਨੂੰ ਦੋਬਾਰਾ ਤੋਂ ਸਹੀ ਕਰਨ 'ਚ ਮਦਦ ਕਰਦਾ ਹੈ। ਆਲੂ ਦੇ ਪੀਸ ਕੱਟ ਕੇ 'ਸਟਰੇਚ ਮਾਰਕ' 'ਤੇ ਰਗੜੋ। ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਦਿਓ।
4. ਸ਼ੱਕਰ
ਬਾਦਾਮ ਦੇ ਤੇਲ 'ਚ ਇਕ ਚਮਚ ਸ਼ੱਕਰ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਨਹਾਉਣ ਤੋਂ ਪਹਿਲਾਂ ਰੋਜ਼ 10 ਮਿੰਟ ਇਸ ਨਾਲ ਹਲਕੀ ਮਾਲਿਸ਼ ਕਰੋ। ਇਕ ਮਹੀਨਾ ਲਗਾਤਾਰ ਇਸ ਤਰ੍ਹਾਂ ਕਰਨ ਨਾਲ 'ਸਟਰੇਚ ਮਾਰਕ' ਗਾਇਬ ਹੋ ਜਾਣਗੇ।
5. ਨਿੰਬੂ ਦਾ ਰਸ
ਤਾਜ਼ੇ ਨਿੰਬੂ ਨੂੰ 10 ਮਿੰਟ 'ਸਟਰੇਚ ਮਾਰਕ' 'ਤੇ ਲਗਾਓ ਅਤੇ ਪਾਣੀ ਨਾਲ ਧੋ ਲਓ।
6. ਐਲੋਵੀਰਾ
ਐਲੋਵੀਰਾ ਦੇ ਜੂਸ ਨੂੰ ਸਿੱਧਾ 'ਸਟਰੇਚ ਮਾਰਕ' 'ਤੇ ਲਗਾਇਆ ਜਾ ਸਕਦਾ ਹੈ। ਰੋਜ਼ ਇਸ ਤਰ੍ਹਾਂ ਕਰਨ ਨਾਲ ਜਲਦੀ ਹੀ ਫਰਕ ਦਿੱਸਣ ਲਗ ਜਾਵੇਗਾ।
ਆਪਣੇ ਸਰੀਰ ਨੂੰ ਜਲਦੀ ਤੋਂ ਜਲਦੀ ਸਹੀ ਅਕਾਰ ਦੇਣ ਲਈ ਕਰੋ ਇਹ 6 ਉਪਾਅ
NEXT STORY